ਇਸ ਬਾਰੇ
ਜਿਵੇਂ ਕਿ ਗਰਮੀ ਦੀਆਂ ਲਹਿਰਾਂ, ਤੂਫ਼ਾਨ, ਜੰਗਲਾਂ ਦੀ ਅੱਗ ਅਤੇ ਚੱਕਰਵਾਤ ਵਰਗੇ ਭਿਆਨਕ ਮੌਸਮ ਦੀਆਂ ਘਟਨਾਵਾਂ ਵੱਧ ਰਹੀਆਂ ਹਨ, ਬਿਜਲੀ ਬੰਦ ਹੋਣ ਦੀਆਂ ਘਟਨਾਵਾਂ ਅਕਸਰ ਹੋਰ ਵੱਧ ਸਕਦੀਆਂ ਹਨ ਅਤੇ ਵਧੇਰੇ ਸਮੇਂ ਲਈ ਚੱਲ ਸਕਦੀਆਂ ਹਨ।ਤੁਹਾਡੀ ਪਾਵਰ ਕੰਪਨੀ ਬਿਜਲੀ ਬਹਾਲ ਕਰਨ ਲਈ ਕੰਮ ਕਰੇਗੀ, ਪਰ ਇਹ ਜਾਣਨਾ ਮਹੱਤਵਪੂਰਨ ਹੈ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ।
ਸ਼ੁਰੂਆਤ ਕਰਨ ਲਈ ਤੁਹਾਨੂੰ ਜੋ ਕੁੱਝ ਚਾਹੀਦਾ ਹੈ, ਉਹ ਇੱਥੇ ਮੌਜ਼ੂਦ ਹੈ।
ਸੋਚੋ ਕਿ ਅਚਾਨਕ ਬਿਜਲੀ ਗ਼ੁੱਲ ਹੋ ਜਾਂਦੀ ਹੈ, ਤੁਹਾਨੂੰ ਹਨੇਰੇ ਵਿੱਚ ਛੱਡ ਕੇ — ਅਤੇ ਇਹ ਵੀ ਨਹੀਂ ਪਤਾ ਹੁੰਦਾ ਕਿ ਬਿਜਲੀ ਕਿੰਨੇ ਸਮੇਂ ਲਈ ਗਈ ਹੈ।
ਭਿਆਨਕ ਮੌਸਮ ਨਾਲ, ਬਿਜਲੀ ਬੰਦ ਹੋਣ ਦੀਆਂ ਘਟਨਾਵਾਂ ਲੰਬੇ ਸਮੇਂ ਲਈ ਅਤੇ ਜ਼ਿਆਦਾ ਵਾਰ ਹੋ ਸਕਦੀਆਂ ਹਨ। ਅਗਾਊਂ ਯੋਜਨਾ ਬਣਾਉਣੀ ਬਹੁਤ ਜ਼ਰੂਰੀ ਹੈ। ਅਗਾਊਂ ਯੋਜਨਾ ਬਣਾਉਣੀ ਬਹੁਤ ਜ਼ਰੂਰੀ ਹੈ।
ਇਹ ਵੈੱਬਸਾਈਟ ਤੁਹਾਡੀ ਮੱਦਦ ਕਰਨ ਲਈ ਇੱਥੇ ਹੈ।
ਇਨ੍ਹਾਂ ਕਦਮਾਂ ਦੀ ਪਾਲਣਾ ਕਰੋ
ਜਾਂਚ ਕਰੋ
ਆਪਣੀ ਤਿਆਰੀ ਬਾਰੇ ਸੋਚਣ ਲਈ ਪਾਵਰ ਆਊਟੇਜ ਚੈੱਕਲਿਸਟ ਦੀ ਵਰਤੋਂ ਕਰਕੇ ਸ਼ੁਰੂ ਕਰੋ।
ਚੈੱਕਲਿਸਟ ਭਾਗ ਦੇਖੋ
ਯੋਜਨਾ ਬਣਾਓ।
ਫਿਰ, ਪਾਵਰ ਆਊਟੇਜ ਯੋਜਨਾ ਪੂਰਾ ਕਰੋ — ਇਹ ਤੁਹਾਨੂੰ ਇਹ ਦੱਸੇਗਾ ਕਿ ਜਦੋਂ ਬਿਜਲੀ ਚਲੀ ਜਾਵੇ, ਤਦ ਕਿਵੇਂ ਤਿਆਰ ਰਹਿਣਾ ਹੈ।
ਯੋਜਨਾ ਭਾਗ ਵੇਖੋ
ਕਾਰਵਾਈ ਕਰੋ।
ਹੁਣੇ ਕਦਮ ਚੁੱਕੋ – ਤਿਆਰ ਰਹਿਣ ਨਾਲ ਹੀ ਸਾਰਾ ਫ਼ਰਕ ਪੈਂਦਾ ਹੈ!
ਮੇਰੀ ਪਾਵਰ ਆਊਟੇਜ ਚੈੱਕਲਿਸਟ
ਇਥੋਂ ਸੋਚਣ ਦੀ ਸ਼ੁਰੂਆਤ ਕਰੋ
ਇਹ ਚੈੱਕਲਿਸਟ ਬਿਜਲੀ ਬੰਦ ਹੋਣ ਦੀ ਯੋਜਨਾ ਬਣਾਉਣ ਲਈ ਪਹਿਲਾ ਕਦਮ ਹੈ। ਤੁਹਾਨੂੰ ਕੁੱਝ ਵੀ ਲਿਖਣ ਦੀ ਲੋੜ ਨਹੀਂ — ਇਹ ਸਿਰਫ਼ ਇੱਕ ਸੂਚੀ ਹੈ ਜੋ ਤੁਹਾਨੂੰ ਇਹ ਸੋਚਣ ਵਿੱਚ ਮੱਦਦ ਕਰੇਗੀ ਕਿ ਕੀ ਕਰਨਾ ਚਾਹੀਦਾ ਹੈ।
ਇਹ ਬਾਅਦ ਵਿੱਚ ਵਧੇਰੇ ਵਿਸਥਾਰ-ਪੂਰਵਕ ਪਾਵਰ ਆਊਟੇਜ ਯੋਜਨਾ ਬਣਾਉਣ ਵਿੱਚ ਤੁਹਾਡੀ ਮੱਦਦ ਕਰੇਗੀ।.
ਇਹ ਸੋਚਣ ਲਈ ਛੇ ਮੁੱਖ ਖੇਤਰਾਂ ਨੂੰ ਕਵਰ ਕਰਦੀ ਹੈ:
1.
ਲੋਕ
ਆਪਣੇ ਆਸ-ਪਾਸ ਦੇ ਲੋਕਾਂ ਨਾਲ ਗੱਲ ਕਰੋ।
ਹੋਰ ਪੜ੍ਹੋ ਘੱਟ ਪੜ੍ਹੋ
- ਆਪਣੀ ਪਾਵਰ ਆਊਟੇਜ ਯੋਜਨਾ ਦੀ ਨਿਗਰਾਨੀ ਕਰਨ ਦੀ ਜ਼ਿੰਮੇਵਾਰੀ ਘਰ ਦੇ ਕਿਸੇ ਵਿਅਕਤੀ ਨੂੰ ਸੌਂਪੋ।
- ਮੁੱਖ ਕਾਰਵਾਈਆਂ ਦਾ ਅਭਿਆਸ ਕਰੋ, ਜਿਵੇਂ ਕਿ ਇਲੈਕਟ੍ਰਿਕ ਗੈਰੇਜ ਦਾ ਦਰਵਾਜ਼ਾ ਹੱਥੀਂ ਖੋਲ੍ਹਣਾ।
- ਉਹ ਲੋਕ ਪਛਾਣੋ ਜਿਨ੍ਹਾਂ ਦੀ ਬਿਜਲੀ ਬੰਦ ਹੋਣ ਵੇਲੇ ਖ਼ੈਰ-ਖ਼ਬਰ ਲੈਣੀ ਹੈ, ਜਿਵੇਂ ਕਿ ਗੁਆਂਢੀ ਜੋ ਜ਼ੋਖਮ-ਗ੍ਰਸਤ ਹਨ।
- ਜੇਕਰ ਤੁਸੀਂ ਇਕੱਲੇ ਰਹਿੰਦੇ ਹੋ, ਤਾਂ ਆਪਣੀ ਯੋਜਨਾ ਕਿਸੇ ਨਾਲ ਸਾਂਝੀ ਕਰੋ ਜੋ ਤੁਹਾਡੀ ਖ਼ੈਰ-ਖ਼ਬਰ ਲੈ ਸਕੇ।
2.
ਜ਼ਰੂਰੀ ਚੀਜ਼ਾਂ
ਇਹ ਸੋਚੋ ਕਿ ਤੁਹਾਨੂੰ ਕੀ ਚਾਹੀਦਾ ਹੋਵੇਗਾ।
ਹੋਰ ਪੜ੍ਹੋ ਘੱਟ ਪੜ੍ਹੋ
-
ਘਰ ਵਿੱਚ 3 ਤੋਂ 7 ਦਿਨਾਂ ਲਈ ਨਾ ਖ਼ਰਾਬ ਹੋਣ ਵਾਲਾ ਭੋਜਨ ਅਤੇ ਪੀਣ ਵਾਲਾ ਪਾਣੀ ਰੱਖੋ।
ਚੰਗਾ ਸੁਝਾਅ! ਚੰਗਾ ਸੁਝਾਅ!
-
ਕਿਸੇ ਵੀ ਜ਼ਰੂਰੀ ਦਵਾਈਆਂ ਦੀ 3 ਤੋਂ 7 ਦਿਨਾਂ ਦੀ ਸਪਲਾਈ ਰੱਖੋ।
ਚੰਗਾ ਸੁਝਾਅ! ਕੀ ਤੁਸੀਂ ਘਰ ਵਿੱਚ ਡਾਕਟਰੀ ਉਪਕਰਨਾਂ ਦੀ ਵਰਤੋਂ ਕਰਦੇ ਹੋ?
- ਆਪਣੀ ਕਾਰ ਵਿੱਚ ਈਂਧਨ ਭਰਕੇ ਰੱਖੋ ਜਾਂ ਚਾਰਜ ਰੱਖੋ, ਖ਼ਾਸ ਕਰਕੇ ਜਦੋਂ ਭਿਆਨਕ ਮੌਸਮ ਦੀ ਚੇਤਾਵਨੀ ਜਾਰੀ ਹੋਵੇ।
3.
ਸੰਚਾਰ
ਸੰਚਾਰ ਅਤੇ ਜਾਣਕਾਰੀ ਪ੍ਰਾਪਤ ਕਰਨ ਬਾਰੇ ਸੋਚੋ।
ਹੋਰ ਪੜ੍ਹੋ ਘੱਟ ਪੜ੍ਹੋ
- ਆਪਣੇ ਮੋਬਾਈਲ ਫ਼ੋਨ ਨੂੰ ਚਾਰਜ ਰੱਖੋ ਅਤੇ ਬੈਕ-ਅੱਪ ਪਾਵਰ ਸਰੋਤ ਰੱਖੋ।
- ਜੇਕਰ ਇੰਟਰਨੈੱਟ ਅਤੇ ਫ਼ੋਨ ਲਾਈਨਾਂ ਬੰਦ ਹੋ ਜਾਣ, ਤਾਂ ਤੁਹਾਨੂੰ ਬੈਟਰੀ ਨਾਲ ਚੱਲਣ ਵਾਲੇ, ਜਾਂ ਹੈਂਡ-ਕ੍ਰੈਂਕ ਰੇਡੀਓ ਦੀ ਲੋੜ ਪੈ ਸਕਦੀ ਹੈ ਤਾਂ ਜੋ ਤੁਸੀਂ ਮੌਸਮ ਦੇ ਹਾਲਾਤਾਂ ਅਤੇ ਐਮਰਜੈਂਸੀ ਜਾਣਕਾਰੀ ਦੇ ਨਾਲ ਅੱਪਡੇਟ ਰਹਿ ਸਕੋ।
- ਆਪਣੇ ਸਥਾਨਕ ਭਾਈਚਾਰੇ ਦੇ ਲੋਕਾਂ ਨਾਲ ਗੱਲ ਕਰੋ ਕਿ ਬਿਜਲੀ ਬੰਦ ਹੋਣ ਦੌਰਾਨ ਕਿਵੇਂ ਸੰਪਰਕ ਵਿੱਚ ਰਹਿਣਾ ਹੈ।
4.
ਰੌਸ਼ਨੀ
ਯੋਜਨਾ ਬਣਾਓ ਕਿ ਤੁਸੀਂ ਹਨੇਰੇ ਵਿੱਚ ਕਿਵੇਂ ਦੇਖੋਗੇ।
ਹੋਰ ਪੜ੍ਹੋ ਘੱਟ ਪੜ੍ਹੋ
-
ਟਾਰਚ ਜਾਂ ਬੈਟਰੀ ਨਾਲ ਚੱਲਣ ਵਾਲੀਆਂ ਲਾਈਟਾਂ ਅਤੇ ਵਾਧੂ ਬੈਟਰੀਆਂ ਰੱਖੋ।
ਚੰਗਾ ਸੁਝਾਅ! ਯਾਦ ਰੱਖੋ ਕਿ ਮੋਮਬੱਤੀਆਂ ਅੱਗ ਲੱਗਣ ਦਾ ਖ਼ਤਰਾ ਬਣ ਸਕਦੀਆਂ ਹਨ। - ਲਾਈਟਾਂ ਨੂੰ ਆਸਾਨੀ ਨਾਲ ਲੱਭਣ ਵਾਲੀ ਥਾਂ 'ਤੇ ਰੱਖੋ।
5.
ਸੁੱਖ-ਆਰਾਮ
ਆਪਣੇ ਪਰਿਵਾਰ ਨੂੰ ਆਰਾਮਦਾਇਕ ਰੱਖੋ।
ਹੋਰ ਪੜ੍ਹੋ ਘੱਟ ਪੜ੍ਹੋ
- ਬਿਨਾਂ ਬਿਜਲੀ ਦੇ ਨਿੱਘੇ ਜਾਂ ਠੰਡੇ ਰਹਿਣ ਦੀ ਯੋਜਨਾ ਬਣਾਓ (ਜਿਵੇਂ ਕਿ ਬਲਾਈਂਡ/ਪਰਦੇ ਬੰਦ ਰੱਖੋ)।
- ਵਾਧੂ ਕੰਬਲ, ਗਰਮ ਕੱਪੜੇ ਅਤੇ/ਜਾਂ ਪੋਰਟੇਬਲ ਪੱਖੇ ਨੇੜੇ ਰੱਖੋ।
- ਖਾਣਾ ਪਕਾਉਣ ਦੇ ਵਿਕਲਪਕ ਤਰੀਕੇ (ਜਿਵੇਂ ਕਿ ਕੈਂਪ ਸਟੋਵ, ਗੈਸ BBQ) ਰੱਖੋ।
6.
ਆਸ-ਪਾਸ ਦਾ ਮਾਹੌਲ
ਆਪਣੇ ਘਰ ਅਤੇ ਆਵਾਜਾਈ ਨੂੰ ਸੁਰੱਖਿਅਤ ਰੱਖੋ।
ਹੋਰ ਪੜ੍ਹੋ ਘੱਟ ਪੜ੍ਹੋ
- ਆਪਣੀ ਜਾਇਦਾਦ ਵਿੱਚ ਦਾਖ਼ਲ ਹੋਣ ਜਾਂ ਬਾਹਰ ਨਿੱਕਲਣ ਲਈ ਮੈਨੂਅਲ ਓਵਰਰਾਈਡ ਤਰੀਕਿਆਂ ਨੂੰ ਜਾਣੋ (ਜਿਵੇਂ ਕਿ ਗੈਰੇਜ ਦੇ ਦਰਵਾਜ਼ੇ ਜਾਂ ਜਾਇਦਾਦ ਦੇ ਗੇਟ 'ਤੇ ਦਰਵਾਜ਼ੇ)।
- ਆਵਾਜਾਈ ਸਮੇਤ ਘਰ ਖ਼ਾਲੀ ਕਰਨ ਬਾਰੇ ਸੋਚੋ।
-
ਇਸ ਬਾਰੇ ਸੋਚੋ ਕਿ ਤੁਸੀਂ ਆਪਣੀ ਫਰਿੱਜ਼ ਅਤੇ ਫ੍ਰੀਜ਼ਰ ਵਿੱਚ ਮੌਜੂਦ ਕਿਸੇ ਵੀ ਭੋਜਨ ਨੂੰ ਕਿਵੇਂ ਸੁਰੱਖਿਅਤ ਰੱਖੋਗੇ। ਬਿਜਲੀ ਬੰਦ ਹੋਣ ਦੌਰਾਨ ਭੋਜਨ ਸੁਰੱਖਿਆ ਲਈ ਸੁਝਾਅ ਲੈਣ ਲਈ ਇੱਥੇ ਜਾਓ:
ਸਿਹਤ ਵਿਭਾਗ ਦੀ ਵੈੱਬਸਾਈਟ
ਮੇਰੀ ਪਾਵਰ ਆਊਟੇਜ ਯੋਜਨਾ
ਮੇਰੀ ਪਾਵਰ ਆਊਟੇਜ ਯੋਜਨਾ
1. ਡਾਊਨਲੋਡ
PDF ਫ਼ਾਈਲ ਡਾਊਨਲੋਡ ਕਰੋ ਤਾਂ ਜੋ ਤੁਸੀਂ ਇਹ ਆਪਣੇ ਕੰਪਿਊਟਰ 'ਤੇ ਭਰ ਸਕੋ ਜਾਂ ਪ੍ਰਿੰਟ ਕਰਕੇ ਹੱਥ ਨਾਲ ਭਰ ਸਕੋ।
2. ਆਪਣੀ ਯੋਜਨਾ ਬਣਾਓ
ਕੰਪਿਊਟਰ 'ਤੇ
ਜਦੋਂ ਤੁਸੀਂ ਆਪਣੀ ਯੋਜਨਾ ਕੰਪਿਊਟਰ 'ਤੇ ਭਰ ਲਵੋ, ਤਾਂ ਫ਼ਾਈਲ ਨੂੰ ਸੇਵ ਕਰਨਾ ਨਾ ਭੁੱਲੋ ਅਤੇ ਉਹਨਾਂ ਵਿਅਕਤੀਆਂ ਨੂੰ ਈਮੇਲ ਕਰ ਦਿਓ ਜੋ ਤੁਹਾਡੀ ਮਦਦ ਕਰ ਸਕਦੇ ਹਨ।
ਹੱਥ ਨਾਲ
PDF ਨੂੰ ਪ੍ਰਿੰਟ ਕਰੋ ਅਤੇ ਆਪਣੀ ਯੋਜਨਾ ਭਰੋ, 'ਤੇ ਜਦੋਂ ਇਹ ਪੂਰੀ ਹੋ ਜਾਵੇ, ਤਾਂ ਇਸਨੂੰ ਕਿਸੇ ਅਜਿਹੀ ਥਾਂ ਰੱਖੋ ਜੋ ਆਸਾਨੀ ਨਾਲ ਮਿਲ ਜਾਵੇ।
3. ਈ-ਮੇਲ
ਤੁਸੀਂ ਖ਼ਾਲੀ ਯੋਜਨਾ ਕਿਸੇ ਹੋਰ ਵਿਅਕਤੀ ਨੂੰ ਵੀ ਈ-ਮੇਲ ਕਰ ਸਕਦੇ ਹੋ ਤਾਂ ਜੋ ਉਹ ਆਪਣੀ ਯੋਜਨਾ ਭਰ ਸਕਣ।
ਵਧੇਰੇ ਜਾਣਕਾਰੀ
ਤੁਹਾਡੇ ਖੇਤਰ ਵਿੱਚ ਬਿਜਲੀ ਬੰਦ ਹੋਣ ਦੌਰਾਨ ਵਧੇਰੇ ਜਾਣਕਾਰੀ ਲਈ ਕਿੱਥੇ ਜਾਣਾ ਹੈ
ਹੇਠਾਂ ਆਪਣੀ ਊਰਜਾ ਕੰਪਨੀ ਲੱਭੋ ਤਾਂ ਜੋ ਤੁਹਾਨੂੰ ਬਿਜਲੀ ਬੰਦ ਹੋਣ ਬਾਰੇ ਅੱਪਡੇਟ ਮਿਲ ਸਕਣ। ਉਨ੍ਹਾਂ ਦੀ ਵੈੱਬਸਾਈਟ ‘ਤੇ ਜਾਓ ਜਾਂ ਉਨ੍ਹਾਂ ਨੂੰ ਫ਼ੋਨ ਕਰੋ।
ਕੁਈਨਜ਼ਲੈਂਡ
ਨਿਊ ਸਾਊਥ ਵੇਲਜ਼
ਸਿਡਨੀ ਦੇ ਗ੍ਰੇਟਰ ਵੈਸਟ ਇਲਾਕੇ, ਬਲੂ ਮਾਊਂਟੇਨਜ਼, ਸਦਰਨ ਹਾਈਲੈਂਡਜ਼, ਇਲਾਵਾਰਾ ਅਤੇ ਸਾਊਥ ਕੋਸਟ ਦੇ ਨਿਵਾਸੀ Endeavour Energy ਨਾਲ ਸੰਪਰਕ ਕਰੋ
ਵਿਕਟੋਰੀਆ
ਦੱਖਣੀ ਉਪਨਗਰ ਅਤੇ ਮੌਰਨਿੰਗਟਨ ਪੇਨਿਨਸੂਲਾ ਦੇ ਨਿਵਾਸੀ United Energy Distribution ਨਾਲ ਸੰਪਰਕ ਕਰੋ
ਬਾਹਰੀ ਉੱਤਰੀ ਅਤੇ ਪੂਰਬੀ ਉਪਨਗਰ ਅਤੇ ਪੂਰਬੀ ਵਿਕਟੋਰੀਆ ਦੇ ਨਿਵਾਸੀ AusNet Services ਨਾਲ ਸੰਪਰਕ ਕਰੋ
ਸਾਊਥ ਆਸਟ੍ਰੇਲੀਆ
ਸਾਊਥ ਆਸਟ੍ਰੇਲੀਆ ਦੇ ਜ਼ਿਆਦਾਤਰ ਨਿਵਾਸੀਆਂ ਲਈ, SA Power Networks ਨਾਲ 24/7 ਨਾਲ ਸੰਪਰਕ ਕਰੋ
ਬਹੁਤ ਦੂਰ-ਦੁਰਾਡੇ ਰਹਿਣ ਵਾਲੇ ਭਾਈਚਾਰਿਆਂ ਦੇ ਲੋਕਾਂ ਲਈ, ਬਿਜਲੀ ਦੀ ਸਪਲਾਈ ਤੁਹਾਡੀ ਸਥਾਨਕ ਕੌਂਸਲ ਜਾਂ ਕਿਸੇ ਹੋਰ ਅਜਿਹੀ ਹੀ ਏਜੰਸੀ ਰਾਹੀਂ ਦਿੱਤੀ ਜਾ ਸਕਦੀ ਹੈ; ਜੇਕਰ ਤੁਹਾਨੂੰ ਪੱਕਾ ਪਤਾ ਨਹੀਂ ਹੈ ਤਾਂ ਆਪਣੇ ਬਿਜਲੀ ਦੇ ਬਿੱਲ ਜਾਂ ਆਪਣੇ ਸਥਾਨਕ ਭਾਈਚਾਰੇ ਵਿੱਚ ਕਿਸੇ ਵਿਅਕਤੀ ਨਾਲ ਇਸ ਬਾਰੇ ਪਤਾ ਕਰੋ।
ਤਸਮਾਨੀਆ
ਵੈਸਟਰਨ ਆਸਟ੍ਰੇਲੀਆ
ਨੋਰਥਰਨ ਟੈਰੀਟਰੀ
ਨੋਰਥਰਨ ਟੈਰੀਟਰੀ ਦੇ ਸਾਰੇ ਨਿਵਾਸੀ, Power and Water Corporation ਨਾਲ ਸੰਪਰਕ ਕਰੋ
ਜੁੜੇ ਰਹਿਣ ਲਈ ਆਪਣੇ ਰੇਡੀਓ ਨੂੰ ਟਿਊਨ ਕਰੋ
1. ਖੋਜੋ
ਆਪਣੀ ਸਥਾਨਕ ਰੇਡੀਓ ਫ੍ਰਿਕਵੈਂਸੀ ਜਾਣਨ ਲਈ reception.abc.net.au ਤੇ ਜਾਓ।
2. ਇਸ ਨੂੰ ਹੇਠਾਂ ਲਿਖੋ
ਇਸਨੂੰ ਲਿਖ ਲਵੋ, ਉਦਾਹਰਨ ਲਈ ABC Pilbara 603 AM ਅਤੇ ਇਸਨੂੰ ਆਪਣੀ ਐਮਰਜੈਂਸੀ ਸਰਵਾਈਵਲ ਕਿੱਟ ਵਿੱਚ ਬੈਟਰੀ ਨਾਲ ਚੱਲਣ ਵਾਲੇ ਰੇਡੀਓ ਨਾਲ ਚਿਪਕਾਓ।
3. ਆਪਣੀ ਕਾਰ ਵਿਚਲੇ ਰੇਡੀਓ ਨੂੰ ਚਲਾਓ
ਤੁਸੀਂ ਆਪਣੇ ਕਾਰ ਦੇ ਰੇਡੀਓ ਵਿਚ ਪਹਿਲਾਂ ਤੋਂ ਸੈੱਟ ਕੀਤੇ ਸਟੇਸ਼ਨਾਂ 'ਚੋਂ ਕਿਸੇ ਇੱਕ 'ਤੇ ਵੀ ਫ੍ਰਿਕਵੈਂਸੀ ਟਿਊਨ ਕਰ ਸਕਦੇ ਹੋ।
ਹਿਦਾਇਤਾਂ ਲਈ ''ਐਮਰਜੈਂਸੀ ਵਿੱਚ abc ਰੇਡੀਓ ਕਿਵੇਂ ਸੁਣਨਾ ਹੈ' ' 'ਤੇ ਜਾਓ।
ਸ਼ੇਅਰ ਕਰੋ
ਆਪਣੇ ਵਿਚਾਰ ਸੋਸ਼ਲ ਮੀਡੀਆ 'ਤੇ ਸਾਂਝੇ ਕਰੋ!
ਅਚਾਨਕ ਬਿਜਲੀ ਬੰਦ ਹੋਣ ਦੀ ਸਥਿਤੀ ਵਿੱਚ ਤਿਆਰ ਰਹਿਣ ਵਿੱਚ ਦੂਜਿਆਂ ਦੀ ਮੱਦਦ ਕਰੋ।
ਇਹਨਾਂ ਹੈਸ਼ਟੈਗਾਂ ਦੀ ਵਰਤੋਂ ਕਰੋ
#PowerOutagePlan
#CheckPlanDo
#KnowWhatToDo
ਸ਼ੇਅਰ ਕਰੋ
ਸਹਿਯੋਗੀ

ਦੀ ਪੂਰੀ ਸੂਚੀ ਇੱਥੇ ਦੇਖੋ।
The Energy Charter ਇੱਕ ਸਹਿਯੋਗੀ ਪਲੇਟਫਾਰਮ ਹੈ ਜੋ ਭਾਈਚਾਰੇ ਅਤੇ ਉਪਭੋਗਤਾ ਨੁਮਾਇੰਦਿਆਂ ਨੂੰ ਊਰਜਾ ਕੰਪਨੀਆਂ ਦੇ ਨਾਲ ਜੋੜਦਾ ਹੈ ਤਾਂ ਜੋ ਲੋਕਾਂ ਨੂੰ ਊਰਜਾ ਪ੍ਰਣਾਲੀ ਦੇ ਕੇਂਦਰ ਵਿੱਚ ਰੱਖਿਆ ਜਾ ਸਕੇ।
ਸਾਡੇ ਉਦਯੋਗ ਸਹਿਯੋਗੀਆਂ ਵਿੱਚ AusNet ਅਤੇ Endeavour Energy ਇਸ ਪਹਿਲਕਦਮੀ ਦੀ ਅਗਵਾਈ ਕਰ ਰਹੇ ਹਨ, ਜਦਕਿ Ausgrid, Essential Energy ਅਤੇ SA Power Networks ਵੀ ਇਸ ਵਿੱਚ ਸਹਿਯੋਗ ਦੇ ਰਹੇ ਹਨ।